8 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟੇਨ ਦੀ ਸਰਕਾਰ ਜਗਤਾਰ ਸਿੰਘ ਜੌਹਲ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਤਸ਼ੱਦਦ ਦੀ ਪੂਰੀ ਅਤੇ ਸੁਤੰਤਰ ਜਾਂਚ ਲਈ ਜਨਤਕ ਤੌਰ 'ਤੇ ਜ਼ੋਰ ਦੇ ਰਹੀ ਹੈ। 4 ਮਾਰਚ ਨੂੰ ਜਗਤਾਰ ਸਿੰਘ ਜੌਹਲ ਦੇ ਬਰੀ ਹੋਣ ਤੋਂ ਬਾਅਦ ਜਸ ਅਠਵਾਲ ਐਮ.ਪੀ., ਬ੍ਰਿਟਿਸ਼ ਸਿੱਖਾਂ ਲਈ ਏਪੀਪੀਜੀ ਦੇ ਚੇਅਰ ਡਗਲਸ ਮੈਕਐਲਿਸਟਰ ਐਮਪੀ ਨੇ ਬੀਤੇ ਦਿਨ ਸੰਸਦ ਵਿੱਚ ਸਦਨ ਦੀ ਨੇਤਾ, ਲੂਸੀ ਪਾਵੇਲ ਨਾਲ ਪੁਆਇੰਟਸ ਆਫ਼ ਆਰਡਰ ਉਠਾਏ...